Bhajan भजन

रानिये नी असीं फेर आ गए आँ

Durga माँ दुर्गा
Lyrics बोल

ਰਾਣੀਏ ਨੀ ਅਸੀਂ, ਫ਼ੇਰ ਆ ਗਏ ਆਂ l
ਰਾਣੀਏ ਨੀ ਅਸੀਂ, ਫ਼ੇਰ ਆ ਗਏ ਆਂ l
ਤੂੰ ਜਦ ਵੀ, ਬੁਲਾਇਆ ਸਾਨੂੰ ਮਾਈਏ l
ਦਾਤੀਏ, ਝੋਲੀਆਂ ਭਰਕੇ ਜਾਈਏ l
ਰਾਣੀਏ ਨੀ ਅਸੀਂ, ਫ਼ੇਰ ਆ ਗਏ ਆਂ ll

ਤੇਰੇ ਦਰ ਦੀ ਧੂੜ ਅਸਾਂ ਮਾਂਏਂ, "ਜਦੋਂ ਮੱਥੇ ਤੇ ਲਾਈ" l
ਸਾਡੀ ਸੁੱਤੀ ਹੋਈ ਤਕਦੀਰ, "ਜਾਗ ਪਈ ਵੈਸ਼ਣੋਂ ਮਾਈ" ll
ਅਸੀਂ, ਕਿਓਂ ਨਾ ਖੁਸ਼ੀ ਮਨਾਈਏ l

ਦਾਤੀਏ, ਝੋਲੀਆਂ ਭਰਕੇ ਜਾਈਏ l
ਰਾਣੀਏ ਨੀ ਅਸੀਂ, ਫ਼ੇਰ ਆ ਗਏ ਆਂ ll

ਤੇਰੇ ਦਰਸ਼ਨ ਨੂੰ ਮਹਾਂਰਾਣੀ, "ਜਦੋਂ ਜੀ ਕਰਦਾ ਮੇਰਾ" l
ਮੈਨੂੰ ਓਸੇ ਵੇਲੇ ਮਿਲ ਜਾਂਦਾ, "ਦਾਤੀਏ ਦਰਸ਼ਨ ਤੇਰਾ" ll
ਅਸੀਂ, ਦੌੜੇ ਦੌੜੇ ਆਈਏ l
ਦਾਤੀਏ, ਝੋਲੀਆਂ ਭਰਕੇ ਜਾਈਏ l
ਰਾਣੀਏ ਨੀ ਅਸੀਂ, ਫ਼ੇਰ ਆ ਗਏ ਆਂ ll

ਸਾਨੂੰ ਇੱਕ ਪਲ ਵੀ ਨਾ, ਦੂਰ ਕਰੀਂ "ਅੱਖੀਆਂ ਤੋਂ ਰਾਣੀ" l
ਅਸੀਂ ਕੱਖਾਂ ਵਾਂਗੂ ਰੁਲ੍ਹ ਜਾਵਾਂਗੇ, "ਮਾਂ ਆਦਿ ਭਵਾਨੀ" ll
ਅਸੀਂ, ਰੋ ਰੋ ਤਰਲੇ ਪਾਈਏ l

ਦਾਤੀਏ, ਝੋਲੀਆਂ ਭਰਕੇ ਜਾਈਏ l
ਰਾਣੀਏ ਨੀ ਅਸੀਂ, ਫ਼ੇਰ ਆ ਗਏ ਆਂ ll

ਤੇਰੇ ਭਰੇ ਰਹਿਣ ਭੰਡਾਰੇ, "ਸਾਡੀ ਵੀ ਝੋਲੀ ਭਰਦੇ" l
ਐ ਜਗਦੰਬੇ ਮਹਾਂਰਾਣੀ, "ਤੂੰ ਸਭ ਤੇ ਕਿਰਪਾ ਕਰਦੇ" ll
ਅਸੀਂ, ਚੰਚਲ ਭੇਟਾਂ ਗਾਈਏ l
ਦਾਤੀਏ, ਝੋਲੀਆਂ ਭਰਕੇ ਜਾਈਏ* l
ਰਾਣੀਏ ਨੀ ਅਸੀਂ, ਫ਼ੇਰ ਆ ਗਏ ਆਂ ll

ਅਪਲੋਡਰ- ਅਨਿਲਰਾਮੂਰਤੀਭੋਪਾਲ

Watch & Listen सुनें और देखें