Bhajan भजन

मैया नाल गल्लां हुन्दियां

Durga माँ दुर्गा
Lyrics बोल

ਚਿੰਤਾਪੁਰਨੀ ਨਾ ਮਾਂ, ਜੋਤਾਂਵਾਲੀ ਨਾ ਮਾਂ
ਪਹਾੜਾਂਵਾਲੀ ਨਾ ਮਾਂ, ਮਾਂ,,,,,, ,
ਸ਼ੇਰਾਂ,,, ਵਾਲੀ ਨਾ ਮਾਂ ll

ਚੰਗੇ ਹੁੰਦੇ ਨੇ ਜਿਹਨਾਂ ਦੇ, ਲੋਕੋ ਭਾਗ ਜੀ ll,
ਮਈਆ ਨਾਲ ਗੱਲਾਂ ਹੁੰਦੀਆਂ l
ਜਿਹੜੇ ਰੱਖਦੇ ਧਿਆਨੂੰ, ਵਾਂਗੂ ਯਾਦ ਜੀ ll,
ਮਈਆ ਨਾਲ ਗੱਲਾਂ ਹੁੰਦੀਆਂ ll
ਚੰਗੇ ਹੁੰਦੇ ਨੇ ਜਿਹਨਾਂ ਦੇ, ਲੋਕੋ ਭਾਗ ਜੀ ll,
ਮਈਆ ਨਾਲ ਗੱਲਾਂ ਹੁੰਦੀਆਂ l
ਚਿੰਤਾਪੁਰਨੀ ਨਾ ਮਾਂ, ਜੋਤਾਂਵਾਲੀ ਨਾ ਮਾਂ
ਪਹਾੜਾਂਵਾਲੀ ਨਾ ਮਾਂ, ਮਾਂ,,,,,, ,
ਸ਼ੇਰਾਂ,,, ਵਾਲੀ ਨਾ ਮਾਂ ll

ਡੋਰਾਂ ਜਿਹਨਾਂ ਨੇ, ਮਈਆ ਦੇ ਉੱਤੇ ਰੱਖੀਆਂ l
ਪਾ ਕੇ ਬਹਿੰਦੇ ਨੇ, ਪ੍ਰੀਤਾਂ ਦੇਖੋ ਸੱਚੀਆਂ ll
ਪੂਰੀ ਹੁੰਦੀ ਹਰ, ਮਨ ਦੀ ਮੁਰਾਦ ਜੀ ll,
ਮਈਆ ਨਾਲ ਗੱਲਾਂ ਹੁੰਦੀਆਂ,,,
ਚੰਗੇ ਹੁੰਦੇ ਨੇ ਜਿਹਨਾਂ ਦੇ,,,,,,,,,,,,,,,,,,F

ਗੱਲਾਂ ਦਿਲ ਦੀਆਂ, ਮਈਆ ਨਾਲ ਕਰਦੇ l
ਬੈਠ ਚਰਨਾਂ 'ਚ, ਹਾਜ਼ਰੀਆਂ ਭਰਦੇ ll
ਰੱਖ ਲੈਂਦੀ ਦਰ, ਆਇਆ ਦੀ ਮਾਂ ਲਾਜ਼ ਜੀ ll,
ਮਈਆ ਨਾਲ ਗੱਲਾਂ ਹੁੰਦੀਆਂ,,,
ਚੰਗੇ ਹੁੰਦੇ ਨੇ ਜਿਹਨਾਂ ਦੇ,,,,,,,,,,,,,,,,,,F

ਭਲਾ ਸਾਰੀ ਦੁਨੀਆਂ ਦਾ, ਜੇਹੜੇ ਮੰਗਦੇ l
ਜਿੰਦ ਮਈਆ ਜੀ ਦੇ, ਨਾਮ ਵਿੱਚ ਰੰਗਦੇ ll
ਕਰ ਦੇਂਦੇ ਮੋਹ, ਮਾਇਆ ਦਾ ਤਿਆਗ ਜੀ ll,
ਮਈਆ ਨਾਲ ਗੱਲਾਂ ਹੁੰਦੀਆਂ,,,
ਚੰਗੇ ਹੁੰਦੇ ਨੇ ਜਿਹਨਾਂ ਦੇ,,,,,,,,,,,,,,,,,,F

ਓਹ ਤੇ ਮੰਜ਼ਿਲਾਂ ਨੇ, ਰਾਜੂ ਸ਼ਾਹ ਜੀ ਔਖੀਆਂ l
ਗੱਲਾਂ ਹੁੰਦੀਆਂ ਨਾ, ਬਲਵੀਰ ਸੌਖ਼ੀਆਂ ll
ਕਰੇ ਕੁੱਲੀਆਂ ਵਾਲਾ ਵੀ, ਫ਼ਰਿਆਦ ਜੀ ll,
ਮਈਆ ਨਾਲ ਗੱਲਾਂ ਹੁੰਦੀਆਂ,,,
ਚੰਗੇ ਹੁੰਦੇ ਨੇ ਜਿਹਨਾਂ ਦੇ,,,,,,,,,,,,,,,,,,F

ਅਪਲੋਡਰ- ਅਨਿਲਰਾਮੂਰਤੀਭੋਪਾਲ

Watch & Listen सुनें और देखें